Logo
International Journal of
Advanced Educational Research

Search

ARCHIVES
VOL. 1, ISSUE 3 (2016)
ਗੁਰਮੇਲ ਮਡਾਹੜ ਦੀਆਂ ਕਹਾਣੀਆਂ ਦੀ ਬਿਰਤਾਂਤਕਾਰੀ
Authors
ਆਨੰਦ ਵਰਧਨ
Abstract
ਬਿਰਤਾਂਤ ਦੀ ਉਪਸਥਿਤੀ ਹਰ ਯੁੱਗ, ਹਰ ਖਿੱਤੇ ਅਤੇ ਹਰ ਸਾਹਿਤਕ ਪਰੰਪਰਾ ਵਿਚ ਮਿਲਦੀ ਹੈ। ਮਨੁੱਖ ਆਪਣੇ ਸਵੈ ਦੀ ਅਭਿਿਵਅਕਤੀ ਲਈ ਸੰਚਾਰ ਮਾਧਿਅਮ ਦਾ ਸਹਿਯੋਗ ਲੈਂਦਾ ਹੈ ਜੋ ਕਿ ਬਿਰਤਾਂਤ ਦਾ ਹੀ ਰੂਪ ਹੈ। ਬਿਰਤਾਂਤ ਮਨੁੱਖੀ ਸੰਚਾਰ ਦਾ ਅਤਿ ਉੱਤਮ ਅਤੇ ਵਿਆਪਕ ਢੰਗ ਹੈ। ਮਨੁੱਖੀ ਜੀਵਨ ਨਾਲ ਸੰਬੰਧਿਤ ਹਰ ਮਸਲੇ ਨੂੰ ਸੋਚਣ ਸਮਝਣ ਅਤੇ ਪ੍ਰਗਟਾਉਣ ਲਈ ਬਿਰਤਾਂਤ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਮਨੁੱਖ ਆਪਣੇ ਜੀਵਨ ਯਥਾਰਥ ਦੀ ਪੇਸ਼ਕਾਰੀ ਨੂੰ ਤਰਕਸੰਗਤ ਬਣਾਉਣ ਲਈ ਬਿਰਤਾਂਤਕਾਰੀ ਦੀ ਸਹਾਇਤਾ ਲੈਂਦਾ ਹੈ। ਮਨੁੱਖ ਆਪਣੇ ਸਮਾਜਿਕ ਚੌਗਿਰਦੇ ਵਿਚ ਕੁੱਝ ਖ਼ਾਸ ਪ੍ਰਸਿਿਥਤੀਆਂ ਘਟਨਾਵਾਂ ਅਤੇ ਪਾਤਰ ਚੁੱਣਦਾ ਹੈ ਅਤੇ ਉਹਨਾ ਨੂੰ ਇੱਕ ਖ਼ਾਸ ਤਰਤੀਬ, ਸਮੇ ਸਥਾਨ ਦੇ ਸੰਦਰਭ ਵਿਚ ਪੇਸ਼ ਕਰਦਾ ਹੈ ਅਤੇ ਬਿਰਤਾਂਤ ਉਦੈ ਕਰਦਾ ਹੈ। ਸੋ ਬਿਰਤਾਂਤ ਸ਼ਾਸ਼ਤਰ ਦੀ ਹੋਂਦ ਵਿਧੀ ਦੀ ਸਾਰਥਿਕਤਾ ਵਿਚ ਘਟਨਾ, ਪਾਤਰ, ਸਮਾਜ, ਸਥਾਨ ਅਤੇ ਭਾਵਨਾ ਆਦਿ ਤੱਤ ਦੀ ਘਾਟ ਨਾਲ ਵੀ ਬਿਰਤਾਂਤਕ ਪਾਠ ਵਿਚਲੇ ਅਰਥ ਨਸ਼ਟ ਹੋ ਸਕਦੇ ਹਨ। ਅਸਲ ਵਿਚ ਬਿਰਤਾਂਤ ਵਿਚ ਇਕ ਪੂਰੀ ਘਟਨਾ ਦੀ ਲੜੀ ਚੱਕਰ ਉਸਾਰਣ ਦਾ ਕਾਰਜ ਕਰਦੀ ਹੈ।
Pages:48-63
How to cite this article:
ਆਨੰਦ ਵਰਧਨ "ਗੁਰਮੇਲ ਮਡਾਹੜ ਦੀਆਂ ਕਹਾਣੀਆਂ ਦੀ ਬਿਰਤਾਂਤਕਾਰੀ ". International Journal of Advanced Educational Research, Vol 1, Issue 3, 2016, Pages 48-63
Download Author Certificate

Please enter the email address corresponding to this article submission to download your certificate.